ਭਾਈ ਗੁਰਦਾਸ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਦੇ ਪੁੱਤਰਾਂ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ:
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ॥
ਲਖਮੀਦਾਸਹੁ ਧਰਮਚੰਦ ਪੋਤਾ ਹੁਇ ਕੈ ਆਪੁ ਗਣਾਇਆ॥
ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖਿ ਆਇਆ॥
ਮੋਹਣਾ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ॥
ਮੀਣਾ ਹੋਆ ਪਿਰਥੀਆ ਕਰਿ ਕਰਿ ਤੌਢਕ ਬਰਲੁ ਚਲਾਇਆ॥
ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਪੁਤਾਂ ਭਉਕਾਇਆ॥
ਚੰਦਨ ਵਾਸੁ ਨ ਵਾਸ ਬੋਹਾਇਆ॥33॥(ਵਾਰਾਂ ਭਾਈ ਗੁਰਦਾਸ ਜੀ, ਵਾਰ 26)
ਫਿਰ ਵੀ, ਸ੍ਰੀ ਚੰਦ ਦਾ ਸਤਿਕਾਰ ਉਦਾਸੀ ਸੰਪਰਦਾਇ ਵਿੱਚ ਬਹੁਤ ਹੈ। ਬਹੁਤ ਪਹਿਲਾਂ ਮੈਂ ਆਪਣੇ ਅਧਿਐਨ ਲਈ ਸ੍ਰੀ ਚੰਦ ਦੇ ਨਾਮ ਨਾਲ ਜੋੜੇ ਜਾਂਦੇ ਮਾਤਰੇ ਲਿੱਖ ਕੇ ਰੱਖੇ ਸਨ। ਇਸ ਵਿੱਚ ਬਾਬਾ ਅਲਮਸਤ ਤੇ ਭਗਤਭਗਵਾਨ ਦੇ ਮਾਤਰੇ ਵੀ ਸ਼ਾਮਿਲ ਹਨ।
ਮਾਤਰਾਵਾਂ ਦੇ ਕਈ ਸਿੱਧਾਂਤ ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਹੋਈ ਗੁਰਮਤਿ ਨਾਲ ਮੇਲ ਨਹੀਂ ਖਾਂਦੇ, ਜਿਵੇਂ, ਨਾਰੀ ਸਿਸਨਾ ਤਿਆਗਿ ਦੋਇ ॥ ਪ੍ਰੇਮ ਜੋਗੀ ਸਿਧ ਹੋਇ ॥
ਪਾਠਕਾਂ ਦੀ ਜਾਣਕਾਰੀ ਲਈ ਮੈਂ ਇਹ ਮਾਤਰੇ ਇੱਥੇ ਸਾਂਝੇ ਕਰ ਰਿਹਾ ਹਾਂ….
(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ੴ ਸਤਿਗੁਰੁ ਪ੍ਰਸਾਦਿ
ਅਬ ਮਾਤ੍ਰਾ ਬਾਬੇ ਸ੍ਰੀ ਚੰਦ ਜਤੀ ਜੀ ਕੀ ਲਿਖਯਤੇ
ਗੁਰ ਅਬਿਨਾਸੀ ਖੇਲ ਰਚਾਇਆ ॥ ਅਗਮ ਨਿਗਮ ਕਾ ਪੰਥ ਬਤਾਇਆ ॥ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ॥ ਜਤ ਕਾ ਆੜਬੰਦ ਸੀਲ ਲੰਗੋਟੀ ॥ ਅਕਾਲ ਖਿੰਥਾ ਨਿਰਾਸ ਝੋਲੀ ॥ ਜੁਗਤਿ ਕਾ ਟੋਪ ਗੁਰਮੁਖੀ ਬੋਲੀ ॥ ਧਰਮ ਕਾ ਚੋਲਾ ਸਤ ਕੀ ਸੇਲੀ ॥ ਮਿਰਾਜਾਦ ਮੇਖਲੀ ਲੇ ਗਲੇ ਮੇਲੀ ॥ ਧਿਆਨ ਕਾ ਬਟੂਆ ਨਿਰਤ ਕਾ ਸੂਈਦਾਨਾ ॥ ਬ੍ਰਹਮ ਅੰਚਲ ਲੇ ਪਹਰੇ ਸੁਜਾਨ ॥ ਬਹੁਰੰਗੀ ਮੋਰਛੜ ਨਿਰਲੇਪ ਦ੍ਰਿਸਟੀ ॥ ਨਿਰਭਉ ਜੰਗ ਡੋਰਾ ਨਾ ਕੋ ਦੁਸਟੀ ॥ ਜਾਪ ਜਗੋਟਾ ਸਿਫਤਿ ਅਡਾਣੀ ॥ ਸਿੰਙੀ ਸਬਦ ਅਨਾਹਦ ਗੁਰਬਾਣੀ ॥ ਸਰਮ ਕੀਆ ਮੁੰਦ੍ਰਾ ਸਿਵਾ ਬਿਭੂਤਾ ॥ ਹਰਿ ਭਗਤਿ ਮਿਗਾਨੀ ਲੇ ਪਹਰੇ ਗੁਰ ਪੂਤਾ ॥ ਸੰਤੋਖ ਸੂਤ ਬਿਬੇਕ ਤਾਗੇ ॥ ਅਨੇਕ ਤਲੀ ਤਹਾਂ
ਲਾਗੇ ॥ ਸੁਰਤਿ ਕੀ ਸੂਈ ਲੇ ਸਤਿਗੁਰ ਸੀਵੇ ॥ ਜੋ ਰਾਖੇ ਸੋ ਨਿਰਭਉ ਥੀਵੇ ॥ ਸਾਹ ਸੁਪੈਦ ਜਰਦ ਸੁਰਖਾਈ ॥ ਜੋ ਪਹਰੈ ਸੋਈ ਗੁਰ ਭਾਈ ॥ ਤ੍ਰੈ ਗੁਣ ਚਕਮਕ ਅਗਨਿ ਮਤਿ ਪਾਈ ॥ ਦੁਖ ਸੁਖ ਧੂਣੀ ਦੇਹ ਜਲਾਈ ॥ ਸੰਜਮ ਕ੍ਰਪਾਲੀ ਸੋਕਾ ਧਾਰੀ ॥ ਚਰਨ ਕਮਲ ਮਹਿ ਸੁਰਤਿ ਹਮਾਰੀ ॥ ਭਾਉ ਭੋਜਨ ਅੰਮ੍ਰਿਤੁ ਕਰਿ ਖਾਇਆ ॥ ਬੁਰਾ ਭਲਾ ਨਹੀਂ ਮੰਨ ਵਸਾਇਆ ॥ ਪਤ੍ਰੀ ਵੀਚਾਰ ਫਰੂਆ ਬਹੁ ਗੁਨਾ ॥ ਕਰਮੰਡਲ ਤੂੰਬਾ ਕਿਸਤੀ ਘਨਾ ॥ ਅੰਮ੍ਰਿਤ ਪਿਆਲਾ ਉਦਕ ਮਨ ਦਇਆ ॥ ਜੋ ਪੀਵੈ ਸੋ ਸੀਤਲ ਭਇਆ ॥ ਇੜਾ ਮਹਿ ਆਵੈ ਪਿੰਗੁਲਾ ਮਹਿ ਧਾਵੈ ॥ ਸੁਖਮਨਾ ਕੇ ਘਰ ਸਹਜ ਸਮਾਵੈ
॥ ਨਿਰਾਸ ਮਟ ਨਿਰੰਤਰ ਧਿਆਨ ॥ ਨਿਰਭਉ ਨਗਰੀ ਗੁਰ ਦੀਪਕ ਗਿਆਨ ॥ ਅਸਥਿਰ ਰਿਧ ਅਮਰ ਪਦ ਡੰਡਾ ॥ ਧੀਰਜ ਫਹੌੜੀ ਤਪ ਕਰ ਖੰਡਾ ॥ ਵਸ ਕਰ ਆਸਾ ਸਮ ਦ੍ਰਿਸਟ ਚਉਗੁਨ ॥ ਹਰਖ ਸੋਗ ਨਹੀਂ ਮਨ ਮਹਿ ਆਨ ॥ ਸਹਜ ਬੈਰਾਗੀ ਕਰੇ ਬੈਰਾਗ ॥ ਆਇਆ ਮੋਹਣੀ ਸਗਲ ਤਿਆਗ ॥ ਨਾਮ ਕੀ ਪਾਖਰ ਪਵਨ ਕਾ ਘੋੜਾ ॥ ਨਿਹਕਰਮ ਜੀਨ ਤਤ ਕਾ ਜੋੜਾ ॥ ਨਿਰਗੁਣ ਢਾਲ ਗੁਰ ਸਬਦ ਕਮਾਨਾ ॥ ਅਕਲਪ ਸੰਜੋਇ ਪ੍ਰੀਤ ਕੇ ਬਾਣਾ ॥ ਅਕਲ ਕੀ ਬਰਛੀ ਗੁਣਾਂ ਕੀ ਕਟਾਰੀ ॥ ਮਨ ਕੋ ਮਾਰ ਕਰੋ ਅਸਵਾਰੀ ॥ ਬਿਖਮ ਗੜ ਤੋੜ ਨਿਰਭਉ ਘਰ ਆਇਆ ॥ ਨਉਬਤ ਸੰਖ ਨਗਾਰਾ ਵਾਇਆ ॥ ਗੁਰ ਅਬਿਨਾਸੀ ਸੂਛਮ ਬੇਦ ॥ ਨਿਰਬਾਣ ਬਿਦਿਆ ਅਪਾਰੁ ਭੇਦ ॥ ਅਖੰਡ ਜੰਞੂ ਨ੍ਰਿਮਲ ਧੋਤੀ ॥ ਸੋਹੰ ਜਾਪ ਸੁਚ ਮਾਲ ਪਰੋਤੀ ॥ ਸਿਖਿਆ ਗੁਰਮੰਤ੍ਰ ਗਾਇਤ੍ਰੀ ਹਰਿ ਨਾਮ ॥ ਨਿਹਚਲੁ ਆਸਣ ਕਰਿ ਬਿਸਰਾਮ ॥ ਤਿਲਕ ਸੰਪੂਰਣ ਤਰਪਣ ਜਸੁ ॥ ਪੂਜਾ ਭੋਗ ਮਹਾਂ ਰਸ ॥ ਨਿਰਵੈਰ ਸੰਧਿਆ ਦਰਸਨ ਛਾਪਾ ॥ ਬਾਦ ਬਿਵਾਦ ਮਿਟਾਵਹੁ ਆਪਾ ॥ ਪੀਤ ਪੀਤੰਬਰ ਮਨ ਮ੍ਰਿਗਛਾਲਾ ॥ ਚੀਤ ਚਿਤਾਂਬਰ ਰੁਣ ਝੁਣ ਮਾਲਾ ॥ ਬੁਧਿ ਬਿਘੰਬਰ ਕੁਲਾ ਪੁਸਤੀਨਾ ॥ ਖਉਸ ਖੜਾਵ ਇਹੈ ਮਤਿ ਲੀਨਾ ॥ ਤੋੜਾ ਚੂੜਾ ਅਵਰ ਜੰਜੀਰਾ ॥ ਪਹਰੇ ਨਾਨਕ ਸਹ ਫਕੀਰਾ ॥ ਜਟਾ ਜੂਟ ਮੁਕਟਿ ਸਿਰ ਹੋਇ ॥ ਮੁਕਤਾ ਫਿਰੇ ਬੰਧਨ ਨਹੀ ਕੋਇ ॥ ਨਾਨਕ ਪੂਤਾ ਸ੍ਰੀ ਚੰਦ ਬੋਲੈ ॥
ਜੁਗਤਿ ਪਛਾਣੈ ਤਤੁ ਵਿਰੋਲੈ ॥ ਐਸੀ ਮਾਤਾ ਪਹਰੇ ਕੋਇ ॥ ਆਵਾਗਵਣੀ ਮਿਟਾਵੇ ਸੋਇ ॥ ਇਤੀ ਮਾਤ੍ਰਾ ਬਾਬੇ ਸ੍ਰੀ ਜਤੀ ਕੀ ਸੇ ਪੂਰਨ ਹੋਈ ਪੜੰਦੇ ਸੁਣੰਤੇ ਮੁਕਤਿ ਮੋਖ ਲਹੰਤੇ ॥3॥
ੴ ਸਤਿਗੁਰ ਪ੍ਰਸਾਦਿ ॥
ਟੋਪੀ ਕਹੈ ਖਿਮਾ ਨਾਉ ਮੇਰਾ ॥ ਧਰਤੀ ਮਾਹਿ ਬਸੈਰਾ ਮੇਰਾ ॥ ਧਰਤਿ ਮਰਗ ਕਉ ਲੇਹੁ ਪਛਾਨਾ ॥ ਹਰਖ ਸੋਗ ਨਹੀ ਮਨ ਮਹਿ ਆਨਾ ॥ ਇਹੁ ਮਾਰਗ ਟੋਪੀ ਕਾ ਭਾਈ ॥ ਕਹੇ ਨਾਨਕ ਜੋ ਚਾਹੈ ਸੋ ਲੈ ਸਿਰ ਪਾਈ ॥1॥ ਖਫਨੀ ਕਹੈ ਬਾਤ ਹੈ ਏਹੁ ॥ ਖਫਨ ਨਾਉ ਮੇਰਾ ਸੁਣਿ ਲੇਹੁ ॥ ਮਿਰਤਕ ਮਾਰਗ ਤਾ ਕਾ ਕਹੀਐ ਖਾਣ ਪੀਣ ਤੇ ਸਰਬ ਕਰ ਰਹੀਐ ॥ ਕੋਈ ਲਿਆਵੈ ਕੋਈ ਖੁਲਾਵੈ ॥ ਨਾਨਕ ਇਹੁ ਮਾਰਗ ਖਫਨੀ ਸਮਝਾਵੈ ॥2॥ ਸੇਲੀ ਕਹੈ ਸੀਲ ਕਉ ਰਾਖ ॥ ਐਸਾ ਮਾਰਗ ਲੇ ਕਰ ਭਾਖੁ ॥ ਚੋਰੀ ਜਾਰੀ ਨਿੰਦਾ ਪਰਹਰੈ ॥ ਕਾਮ ਕ੍ਰੋਧ ਮਨ ਮੂਲ ਨ ਧਰੈ ॥ ਸੀਲ ਮਾਰਗ ਕਾ ਪੈਡਾ ਏਹੁ ॥ ਨਾਨਕ ਕਹੈ ਸਮਝਿ ਕਰਿ ਲੇਹੁ ॥3॥ ਗੋਦੜੀ ਕਹੈ ਸਮਝਿ ਮਨ ਧਾਉ ॥ ਗੋਦੜ ਹੋਇ ਮਾਟੀ ਰਲਿ ਜਾਉ ॥ ਗੋਦੜਿ ਮਾਰਗ ਖਾਕੀ ਨਾਮਾ ॥ ਕਲਰਿ ਧਰਤੀ ਕਰਿ ਬਿਸਰਾਮ ॥ ਗੋਦੜੀ ਕੇਰੀ ਏਹੁ ਨਿਸਾਨੀ ॥ ਨਾਨਕ ਪਰਗਟ ਕਰਿ ਦਿਖਲਾਨੀ ॥4॥ ਫਹੋੜੀ ਕਹੈ ਸੁਨੋ ਰੇ ਸਾਧੋ ॥ ਐਸਾ ਨਾਮੁ ਲੇ ਮਨਹਿ ਅਰਾਧੋ ॥ ਸਾਦੀ ਗਮੀ ਤੇ ਮੁਖ ਨਹੀ ਮੋੜੋ ॥ ਕਰ ਮਸਤਕ ਸੁਧਾ ਹਥ ਜੋੜੋ ॥ ਐਸਾ ਸੇਵਕ ਹੋਵੈ ਹੋਇ ॥ ਨਾਨਕ ਸਹਜੇ ਮੁਕਤਾ ਸੋਇ ॥5॥ ਧੂਈ ਕਹੈ ਲੇ ਮੁਝ ਕੋ ਤਾਪ ॥ ਹਰਖ ਸੋਗੁ ਨਹੀ ਮਨ ਮਹਿ ਰਾਖੁ ॥ ਭੂਮਿ ਮਾਰਗੁ ਮਿਰਗਾਨ ਵਿਛਾਵੈ ॥ ਸੁੰਨ ਮੰਡਲ ਮਹਿ ਧਿਆਨ ਲਗਾਵੈ ॥ ਕਾਇਆ ਮਾਰੇ ਮਨੁ ਨ ਡੁਲਾਵੈ ॥ ਤਉ ਨਾਨਕ ਅਗਮ ਨਿਗਮ ਕੀ ਧੂਈ ਜਲਾਵੈ ॥6॥ ਫਰੂਆ ਪਾੜ ਅਵਰ ਕਪਾਲੀ ॥ ਸਰਦੀ ਗਰਮੀ ਸਿਰ ਪਰ ਜਾਲੀ ॥ ਅਵਰੁ ਵੀਚਾਰ ਨ ਮਨ ਮੇ ਕਰੈ ॥ ਚਰਨ ਕਵਲ ਸੋ ਲੈ ਚਿਤ ਧਰੈ ॥ ਸਤ ਸੰਤੋਖ ਕੀ ਭਿਛਾ ਖਾਇ ॥ ਨਾਨਕ
ਐਸਾ ਜੋਗੁ ਕਮਾਇ ॥7॥ ਮੋਰਛੜ ਐਸੀ ਸਖ ਬਤਾਈ ॥ ਬਹੁ ਰੂਪ ਰੰਗ ਮਿਲ ਏਕ ਕਹਾਈ ॥ ਇਕ ਮਨ ਇਕ ਚਿਤ ਹੋਇ ਧਿਆਵੈ ॥ ਗੁਰਮੁਖ ਹੋਇ ਸੁ ਮਾਰਗੁ ਪਾਵੈ ॥ ਕਹੁ ਨਾਨਕ ਗੁਰਮੁਖਿ ਇਹੁ ਬਾਤ ॥ ਬਿਨੁ ਸਤਿਗੁਰ ਨਹੀ ਪਾਈ ਜਾਤਿ ॥8॥ ਝੋਲੀ ਕਉ ਲੈ ਸੰਗਿ ਚਲਾਵੈ ॥ ਤਾ ਕਾ ਮਾਰਗੁ ਇਹੁ ਕਹਾਵੈ ॥ ਝੋਲੀ ਕਾਇਆ ਨਾਮੁ ਭਣਿਜੈ ॥ ਤਾਂ ਮੈ ਦਸ ਇੰਦ੍ਰੀ ਠਹਿਰੀਜੈ ॥ ਦਸ ਇੰਦ੍ਰੀ ਕੀ ਮੈਲ ਜਿਨ ਖੋਈ ॥ ਨਾਨਕ ਝੋਲੀ ਰਾਖੇ ਸੋਈ ॥9॥ ਮੁੰਦ੍ਰਾ ਸੰਤੋਖ ਕੀਆ ਲੈ ਕੰਨੀ ਪਾਵੈ ॥ ਧਿਆਨਾ ਬਿਭੂਤ ਲੇ ਅੰਗ ਚੜਾਵੈ ॥ ਅਕਾਲ ਖਿੰਥਾ ਲੇ ਪਹਿਰੇ ਕੋਈ ॥ ਸਿੰਙੀ ਨਾਦ ਸਬਦ ਦਿੜ ਹੋਈ ॥ ਕਾਇਆ ਕੁਆਰੀ ਜੋਗ ਵਰੁ ਪਾਵੇ ॥ ਨਾਨਕ ਐਸਾ ਜੋਗੀ ਜੁਗਤਿ ਕਮਾਵੇ ॥10॥
ਮਾਲਾ ਕਹੈ ਮੂਲ ਕਉ ਫੇਰਿ ॥ ਇਸ ਮਨ ਗੜ ਕਉ ਉਲਟਿ ਕਰਿ ਘੇਰਿ ॥ ਮਨ ਮਵਾਸ ਕਉ ਬੰਧਨ ਪਾਇ ॥ ਸਗਲ ਪਾਇ ਏਕੇ ਠਹਿਰਾਇ ॥ ਦੋਹੀ ਸਤਿਨਾਮ ਕੀ ਹੋਈ ॥ ਨਾਨਕ ਮਾਲਾ ਰਾਖੇ ਸੋਈ ॥11॥ ਮ੍ਰਿਗਛਾਲਾ ਕਹੈ ਜੁ ਮੁਝ ਕਉ ਲੇਇ ॥ ਫਿਰ ਦੂਜੇ ਸੇਤੀ ਅੰਗੁ ਨ ਦੇਇ ॥ ਉਢਣ ਪੁਸਤੀਨਾ ਅਵਰ ਪਿਤੰਬਰ ॥ ਇਕ ਚਿਤੰਬਰ ਸੇਰ ਬਿਘੰਬਰ ॥ ਰਹੇ ਬਿਬਾਣੀ ਮੜੀ ਮਸਾਣੀ ॥ ਸੀਤ ਘਾਮ ਲੇ ਸਿਰ ਪਰ ਜਾਣੀ ॥ ਮ੍ਰਿਗ ਮਾਰ ਲੇ ਮ੍ਰਿਗਨ ਚਲਾਵੈ ॥ ਕਹੁ ਨਾਨਕ ਸੋ ਮੁਕਤਿ ਕਹਾਵੈ ॥12॥ ਸੁਹਾਗਣਿ ਹੋਇ ਕੈ ਚੂੜਾ ਪਾਵੈ ॥ ਮਉਲੀ ਮਹਿਦੀ ਸੁਰਮਾ ਮਟਕਾਵੈ ॥ ਬਿਨਾ ਸੁਹਾਗ ਚੂੜਾ ਜੋ ਪਾਵੈ ॥ ਦੁਰਾਚਾਰ ਉਹ ਨਾਰਿ ਕਹਾਵੈ ॥ ਕਰਿ ਸੀਗਾਰ ਪੀਆ ਅੰਗ ਲਗਾਵੈ ॥ ਥਿਰ ਸੁਹਾਗ ਨਾਨਕ ਜਨ ਪਾਵੈ ॥13॥ ਜੇ ਕੋ ਲੈ ਪਹਰੇ ਜੰਜੀਰ ॥ ਦੁਖ ਸੁਖ ਕਉ ਭੀ ਸਹੇ ਸਰੀਰੁ ॥ ਅਹਰਣਿ ਨਿਆਈ ਇਹੁ ਮਨ ਦ੍ਰਿੜ ਕਰੈ ॥ ਸਬਦ ਹਥੌੜਾ ਲੈ ਹਥ ਧਰੈ ॥ ਲੋਹੇ
ਵਾਗੂ ਇਹੁ ਮਨ ਘੜੈ ॥ ਨਾਨਕ ਸਤਿਗੁਰ ਮਿਲੇ ਤ ਸੋਝੀ ਪੜੈ ॥14॥
ੴ ਸਤਿਗੁਰ ਪ੍ਰਸਾਦਿ ॥
ਮਾਤ੍ਰਾ ਬਾਬੇ ਸ੍ਰੀ ਚੰਦ ਜਤੀ ਜੀ ਕੀ ॥ ਗਿਆਨ ਖਿੰਥਾ ਰਹਿਤ ਸੂਤੰ ॥ ਪ੍ਰੇਮ ਤਾਗੇ ਲਗੇ ਪੂਤੰ ॥ ਜੋਗ ਖਿੰਥਾ ਜੁਗਤਿ ਕੀ ॥ ਤੂੰ ਪਹਰ ਸਿੱਧ ਮੁਕਤਿ ਕੀ ॥ ਖਿਮਾ ਟੋਪੀ ਧਾਰ ਸੀਸੰ ॥ ਬ੍ਰਹਮ ਬਿਦਿਆ ਪਾਇ ਈਸੰ ॥ ਮੋਨ ਬ੍ਰਿਤ ਧਾਰ ਜੋਗੀ ॥ ਜਗਤ ਸਾਰੋ ਕਾਲ ਰੋਗੀ ॥ ਪਹਰ ਟੋਪੀ ਸਾਂਤ ਕੀ ॥ ਗਹੋ ਗੈਲ ਇਕਾਂਤ ਕੀ ॥ ਗੋਦੜੀ ਗੁਰ ਬਚਨ ਸਬਦ ॥ ਪਹਰ ਜੋਗੀ ਮੇਟ ਤਪਦੀ ॥ ਉਸਨ ਸੀਤ ਏਕਸੀ ॥ ਦੇਹ ਗੋਦੜੀ ਉਪਦੇਸ ਕੀ ॥ ਪਹਰਿ ਪੂਤਾ ਲੇਇ ਸਿਖਿਆ ॥ ਬਹੁਰਿ ਨਾਹੀ ਮਾਂਗ ਭਿਛਿਆ ॥ ਸਚ ਸਬਦ ਆਡਬੰਦੰ ॥ ਸੀਲ ਕਾ ਲੰਗੋਟ ਕੰਦੰ ॥ ਨਾਰੀ ਸਿਸਨਾ ਤਿਆਗਿ ਦੋਇ ॥ ਪ੍ਰੇਮ ਜੋਗੀ ਸਿਧ ਹੋਇ ॥ ਲੰਗੋਟਾ ਕਾ ਇਹੁ ਮੰਤੁ ਹੈ ॥ ਜੁਗ ਚਾਰ ਭਾਖਿਆ ਸੰਤੁ ਹੈ ॥ ਮੈਂ ਤੁਮ ਜਾਰ ਤੂੰਬਾ ਰਾਖੀਐ ॥ ਇਹੁ ਰੀਤ ਤੂੰਬੇ ਕੀ ਭਾਖੀਐ ॥ ਦੁਐਤ ਭੇਦ ਉਡਾਈਐ ॥ ਯਹਿ
ਸਿਧ ਧੂਣੀ ਲਾਈਐ ॥ ਤਪੈ ਤੇਜ ਪਾਵਕ ਜਗੇ ਜੋਤੀ ॥ ਤਬ ਇਹੁ ਧੂਆਂ ਅਚਲ ਸਿਧ ਹੋਤੀ ॥ ਏਕਾਂਤ ਮਗ ਜਹਾਂ ਧਾਰੀਏ ॥ ਧਰ ਮੋਨਿ ਧੂਆ ਜਾਰੀਐ ॥ ਸੰਕਲਪ ਦੁਤੀਆ ਦੂਰ ਕਰ ਜਾਇ ਬ੍ਰਹਮ ਪੁਰ ਮੈ ਝੂਲੀਐ ॥ ਇਹਿ ਸਿਧ ਫਰਵਾ ਹਾਥ ਲੈ ॥ ਕਰਿ ਸਿਧ ਸਾਧਕ ਸਿਧਦੈ ॥ ਜਟਾ ਜੂਟ ਖੇਚਰੀ ਮੁੰਦ੍ਰਾ ਭਸਮਾਸੁਰ ਅੰਗ ਲਗਾਵੈਗੇ ॥ ਕਹੈ ਸ੍ਰੀ ਚੰਦ ਸੋਉ ਧਰਮੀ ਜੋ ਸਤਿਨਾਮ ਕੋ ਧਿਆਵੈਗੇ ॥15॥ ਮਾਤ੍ਰ ਬਾਬੇ ਸ੍ਰੀ ਚੰਦ ਜੀ ਕੀ ॥ ਓਅੰ ਗੁਰੂ ਜੀ ਗਿਆਨ ਕਾ ਡੰਡਾ ਕਰਮੰਡਲ ਉਦਰ ਝੋਲੀ ਬਤਾਇਆ ਹੈ ॥ ਸੁਰਤਿ ਕੀ ਕੋਪੀਨ ਖਿਮਾ ਕਾ ਆੜਬੰਦ ਸੰਤੋਖ ਕੀ ਖਿੰਥਾ ਰਹਮ ਕਾ ਟੋਪ ਪ੍ਰੇਮ ਕਾ ਮੁਤਕਾ ਅੰਮ੍ਰਿਤ ਛਕਨੇ ਕਉ ਸਤਿਗੁਰ ਨੇ ਬਤਾਇਆ ਹੈ ॥ ਬ੍ਰਹਮ ਕੀ ਅਗਨਿ ਤ੍ਰੈ ਗੁਣਾ ਕੀ ਕਾਠੀ ਜੜਤਾ ਧਰਤੀ ਸਭ ਭਰਮ ਲਕੜੀ ਜਲਾ ਕੇ ਸੇਕਨੇ ਕਉ ਸਤਿਗੁਰ ਨੇ ਬਤਾਇਆ ਹੈ ॥ ਗੁਰ ਸਬਦ ਦਾ ਮੇਲਾ ਸਮ ਦਮ ਕਾ ਤੀਰਥ ਤਿਸ ਵਿਚ ਮਲ ਦਲ ਕਾ ਅਸਨਾਨ ਕਰਲੈ ਸੇ ਸਤਿਗੁਰ ਨੇ ਬਤਾਇਆ ਹੈ ॥ ਭਾਵ ਕੀ ਭੂਕਤਿ ਸੰਤੋਖ ਕੀ ਚੀਪੀ ਐਸੋ ਭੋਜਨ ਛਕਨੇ ਕੋ ਸਤਿਗੁਰ ਨੇ ਬਤਾਇਆ ਹੈ ॥ ਓਅੰ ਗੁਰ ਜੀ ਦੰਡ ਕਮੰਡਲ ਪਤ੍ਰ ਫਰੂਵਾ ਸਤਿ ਅਲੇਖ ਜਗਾਵਹਿਗੇ ॥ ਕਹੈ ਸ੍ਰੀ ਚੰਦ ਸੋ ਉਦਾਸੀ ਜੋ ਸਤਿਨਾਮ ਕੋ ਧਿਆਵਹਿਗੇ ॥16॥
ੴ ਸਤਿਗੁਰ ਪ੍ਰਸਾਦਿ ॥
ਮਾਤ੍ਰਾ ਬਾਬੇ ਸ੍ਰੀ ਚੰਦ ਜੀ ਕੀ ॥ ਅਉਧੂ ਬਸਤ੍ਰ ਜੰਜੀਰੀ ਅਨਾਹਦ ਚੀਪੀ ਗਿਆਨ ਜੁਗਤਿ ॥ ਸੰਤੋਖ ਟੂਕਾ ਤਤ ਸੇਲੀ ਸਹਜਿ ਭੁਗਤਿ ॥ ਅਨਾਹਦ ਬਟਵਾ ਅਗਮ ਕੀ ਬਾਣੀ ॥ ਲੇ ਬਾਬੇ ਬਿਸਮਾ ਧਰਮ ਕਪਾਲੀ ॥ ਟੋਪੀ ਗੁਰ ਸਿਖਿਆ ॥ ਅਬਿਨਾਸੀ ਘਰ ਜਾਚੈ ਸੋਹੰ ਭਿਖਿਆ ॥ ਗਲੇ ਬੋਧ ਗੋਦੜਾ ਖਿੰਥਾ ਵਿਦੇਹ ॥ ਅਕਾਲ ਆਸਨਧ ਰਤਾ ਨਿਜ ਭੇਹਾ ॥ ਬਿਬੇਕ ਕਾ ਮੁਕਤਿ ਸਿਫਤਿ ਕਾ ਅਡਬੰਦ ॥ ਜਤ ਕੀ ਕੋਪੀਨ ਪੰਚਾਕੋਰਟ ॥ ਅੰਤ ਬਿਸਟੀ ਕੁਲਫ ਕੜਾ ॥ ਤੋੜਾ ਕੰਙਣ ਜੋਗ ਜੜਾ ॥ ਗੁਰ ਪੀਰ ਨਹਿ ਦਾਵਾ ਖੜਾਵਾ ਕਦਮ ਦਰ ਰਹੈ ॥ ਕੁਦਰਤਿ ਕੀ ਖਾਕ ਖਾਕ ਕੁਦਰਤੀ ਹੀ ਹੈ ॥ ਅਮਰ ਕੀ ਛੜੀ ਖੁਸੀ ਕੀ ਆਸਾ ॥ ਦਸਤ ਲੇ ਰਾਖੋ ਦੇਖੋ ਤਮਸਾ ॥ ਕੁੰਡਾ ਕੁਤਕਾ
ਅੰਚਲਾ ਅੰਮ੍ਰਿਤ ਕੋ ਲੀਣਾ ॥ ਸਹਜ ਵਿਦਿਆ ਫਰੂਵਾ ਰੀਨਾ ॥ ਤੂੰਬਾ ਤਾਬਾ ਗੋਰਖੀ ਕ੍ਰਮੰਡਲ ਬਹੁਗੁਨਾ ॥ ਅਨੰਤ ਧੀਰਜ ਲੈ ਵਰਤੈ ਸਿਖਿਆ ਗੁਰਮੰਤ ਸੁਨਾ ॥ ਚੀਤੰਬਰ ਪੀਤੰਬਰ ਬਾਘੰਬਰ ਮ੍ਰਿਗਛਾਲਾ ਮ੍ਰਿਗਾਨੀ ॥ ਜੀਵਤ ਕੇ ਰਾਖੈ ਸ੍ਰੀ ਚੰਦ ਨਿਰਬਾਨੀ ॥ ਪਵਨ ਪਾਨੀ ਅਗਨਿ ਪ੍ਰਿਥਵੀ ਅਕਾਸ ॥ ਚਉਦੇ ਭਵਨ ਕੀ ਪ੍ਰਗਾਸ ਨਵਖੰਡ ਲੇ ਬੰਦ ਬੰਦ ਬੋਲੇ ॥ ਨਾਨਕ ਪੂਤਾ ਸ੍ਰੀ ਚੰਦ ਬੋਲੈ ॥ ਜੁਗਤਿ ਪਛਾਣੈ ਤਤੁ ਵਿਰੋਲੈ ॥17॥
ੴ ਸਤਿੁਗੁਰ ਪ੍ਰਸਾਦਿ ॥
ਪ੍ਰਾਣ ਮਾਤ੍ਰਾ ਬਾਬੇ ਨਾਨਕ ਜੀ ਕੀ ॥ ਸੁਨੋ ਸਿਧੋ ਹਰਿ ਭਜਨ ਕਾ ਭੇਦ ਕਰਬੋ ॥ ਕਾਮ ਕ੍ਰੋਧ ਕਾ ਛੇਦ ਕਰਬੋ ॥ ਏਕ ਊਪਰਿ ਰਾਖਬੋ ਪੰਚ ਸਾਥੀ ॥ ਮਨ ਮਹਿ ਮੰਤ ਮਾਰਬੋ ਹਾਥੀ ॥ ਮੈ ਤੂੰ ਦਿਲ ਮਨ ਮੋਹ ਜੀਤਬੋ ਜੋਗੀ ॥ ਜਰਾ ਮਰਨ ਮੇਟਬੋ ਪਵਨ ਰਸ ਭੋਗੀ ॥ ਗਿਆਨ ਦੀ ਗੋਦੜੀ ਸਾਸ ਸਭ ਧਾਗਾ ॥ ਅਚਾਰ ਕੀ ਸੂਈ ਲੇ ਸੀਵਨੇ ਲਾਗਾ ॥ ਨਿਰਮਲ ਮੁੰਦ੍ਰਾ ਸੀਲ ਸੰਤੋਖ ਸਤ ਕਾ ਚੇਲਾ ॥ ਧਿਆਨ ਕੀ ਧੂਣੀ ਜਹਾਂ ਸਿਧੋ ਕਾ ਮੇਲਾ ॥ ਸਬਦਿ ਕੀ ਸਿੰਙੀ ਸਹਜ ਕੀ ਮਾਲਾ ॥ ਜਤ ਕੀ ਕੋਪੀਨ ਜੋਗ ਕਾ ਤਾਲਾ ॥ ਨਿਰਮੋਹ ਮੜੀ ਨਿਹਚਲ ਬਾਸਾ ॥ ਜਰਾ ਨਖ ਜਟਾ ਫਿਰ ਦੇਖਬੋ ਤਮਾਸਾ ॥ ਰਹਤੇ ਹੈਂ ਅਕਾਸ ਕੀ ਛਾਇਆ ॥ ਨਿਰਾਸ ਆਡਾਣੀ ਤਨ ਬਾਘੰਬਰ ਨਿਰਗੁਣ ਜਗੋਟੀ
ਅਕਲ ਤਰਵਰ ॥ ਜਹਾਂ ਬਸੈ ਪ੍ਰਾਣ ਨਾਥ ਜੋਗੀ ॥ ਡਿਬੀ ਸਬੂਰੀ ਅਵਰ ਕੋ ਦੇਬੀ ॥ ਅਕਾਸ ਕੀ ਭਿਛਿਆ ਸਿਧੋ ਭਾਵ ਕਰਿ ਲੇਬੀ ॥ ਪ੍ਰਿਥਮੇ ਜਪੋ ਗੁਰੂ ਕਾ ਨਾਉ ॥ ਮੋਖ ਮੁਕਤਿ ਅਮਰਾਪੁਰ ਥਾਉ ॥ ਦੂਜੇ ਜਪੋ ਸਾਧੂ ਕਾ ਸੰਗ ॥ ਖਿੰਥਾ ਬਿਰਾਜੇ ਪ੍ਰਤਖ ਅਭੰਗ ॥ ਕਾਇਆ ਕੀ ਖਿੰਥਾ ਪਵਨ ਕਾ ਧਾਗਾ ॥ ਆਪ ਨਿਰੰਜਨ ਸੀਵਨੇ ਲਾਗਾ ॥ ਸੋਹੀ ਸੂਈ ਆਪ ਅਲੇਖ ਦਸਵੇ ਦੁਆਰ ਸੂਈ ਕਾ ਛੇਕ ॥ ਪਵਨ ਕਾ ਧਾਗਾ ਆਵੇ ਜਾਇ ॥ ਸਤਿਗੁਰ ਮਿਲੇ ਤਾ ਅਲਖ ਲਖਾਇ ॥ ਆਪੇ ਆਪ ਪਰੋਏ ਤਾਗੇ ॥ ਦਿਲ ਦਰਜੀ ਦਰ ਸੀਵਨ ਲਾਗੇ ॥ ਪਹਲੀ ਥਿਗਲੀ ਅਕਾਸ ਕਾ ਲੇਸ ॥ ਦੂਜੀ ਥਿਗਲੀ
ਦਾਮਨ ਖੇਸ ॥ ਤੀਜੀ ਥਿਗਲੀ ਆਤਸ ਪੇਸ ॥ ਚੌਥੀ ਥਿਗਲੀ ਆਬਹਇਆਤ ॥ ਪੰਜਵੀ ਥਿਗਲੀ ਔਹਟ ਹਾਟ ॥ ਚੰਦ ਸੂਰਜ ਦੋ ਥਿਗਲੀ ਲਾਈ ॥ ਏਤੇ ਬੀਚਕ ਤਰਨੀ ਆਈ ॥ ਨਉ ਲਖ ਤਾਰੇ ਟੁਕੜੇ ਜੋੜੇ ॥ ਭਾਂਤਿ ਭਾਂਤਿ ਕਰਿ ਸਭ ਹੀ ਜੋੜੇ ॥ ਗਿਆਨ ਗਜ ਕਰਿ ਲੀਜੈ ਮਾਪ ॥ ਦਿਲ ਪਾਕ ਜਾ ਬੋਲੇ ਸਾਫ ॥ ਸੰਗਤ ਲੀ ਸਭ ਤੇ ਅਗਲੀ ॥ ਦਿਲ ਦਰਜੀ ਕੀ ਪਕੜੀ ਅੰਗੁਲੀ ॥ ਇਕਨੀ ਕਾ ਇਹ ਅਧਾਰ ॥ ਸੀਵਨ ਲਾਗੇ ਸਿਰਜਨਹਾਰ ॥ ਨਉ ਨਾੜੀ ਕਉ ਦੀਜੈ ਬੰਧ ॥ ਪਵਨਾ ਖੇਲੇ ਚਉਸਿਠ ਸਿਧ ॥ ਟਾਕਾ ਦੇ ਦੇ ਟੁਕੜੇ ਜੋੜੈ ॥ ਮਉਤ ਕੇ ਦਿਨ ਸਭ ਹੀ ਤੋੜੈ ॥ ਅਰਧ ਉਰਧ ਸਭ ਗਏ ਤਾਗੇ ॥ ਤੀਨ ਸੈ ਸਾਠ ਟੁਕੜੇ ਲਾਗੇ ॥ ਪੰਚ ਤਤੁ ਕੀ ਕਾਇਆ ਖਿੰਥਾ ॥ ਲਾਗੀ ਸਪਥ
ਬਿਧਾਤਾ ॥ ਪ੍ਰਕ੍ਰਿਤਕ ਲੈ ਬਿਗਲ ਜੋੜਾ ॥ ਕਹਤੇ ਹੈ ਮਨ ਰਹਿਤਾ ਨਹੀ ਰੋੜਾ ॥ ਘੜੀ ਘੜੀ ਕੇਗੋਹਰ ਨਿਆਰੇ ॥ ਸਬਦ ਬੀਚਾਰ ਭਏ ਉਜਿਆਰੇ ॥ ਅਸਟ ਦਲੋ ਕਾ ਲੀਜੈ ਭਾਉ ॥ ਘੜੀ ਪਲਕ ਕਾ ਅਉਰ ਸੁਭਾਉ ॥ ਦਿਲ ਦਰਜੀ ਜਬ ਮਾਲਕ ਮਉਲ ॥ ਭਾਂਤਿ ਭਾਂਤਿ ਕਰਿ ਜੋੜਿਆ ਬਿਗਲਾ ॥ ਖਿੰਥਾ ਉਸਦੇ ਮਉਲਾ ਆਏ ॥ ਹੇਤ ਪ੍ਰਤਿ ਕਰ ਕੋ ਬਿਰਲਾ ਲਾਏ ॥ ਚਉਦਹ ਤਬਕ ਜਿਮੀ ਅਸਮਾਨ ॥ ਤਨ ਥਿਗਲਾ ਕਰ ਲੈ ਪਰਮਾਨ ॥ ਨਉ ਰੰਗ ਖਿੰਥਾ ਭਲੀ ਬਿਰਾਜੈ ॥ ਬੰਦ ਬੰਦ ਮੈ ਟਾਂਕੇ ਲਾਗੇ ॥ ਐਸਾ ਥਿਗਲਾ ਜੋੜੇ ਭਾਈ ॥ ਢੂਢੇ ਸਦ ਫਿਰ ਪਾਵੈ ਨਾਹੀ ॥ ਅਬਜ ਜਿਨਸ ਕੇ ਗੋਦੜੇ ਆਏ ॥ ਤਿਸ ਖਿੰਥਾ ਮੈ ਅਲਖ ਲਖਾਏ ॥ ਨਉ ਸੈ ਨਦੀਆ ਬਹਤੀ ਜਾਇ ॥ ਇਸ ਖਿੰਥਾ ਕਾ ਅੰਤ ਨ ਪਾਇ ॥ ਅਠਾਰਦ ਭਾਰ ਬਨਾਸਪਤਿ ਫੂਲੀ ॥ ਤਾ ਕੀ ਰੂਮਾਵਲੀ ਅੰਡਜ
ਜੇਰਜ ਸੇਤਜ ਉਤਭੁਜ ਖਾਣੀ ਚਾਰ ॥ ਤਾ ਮੈ ਜੂਨ ਉਪਾਈ ਕਈ ਹਜਾਰ ॥ ਖਿੰਥਾ ਓਢੇ ਤੇਤੀਸ ਕਰੋੜ ॥ ਅਠਾਸੀ ਹਜਾਰ ਥਿਗਲੀ ਜੋੜ ॥ ਅਸੰਖ ਜੁਗ ਗੋਦੜੀ ਕੋ ਲਾਗੇ ॥ ਕਹਿਤੇ ਕਹਿਤ ਬੇਦ ਭੀ ਭਾਗੇ ॥ ਕੇਤੇ ਰਿਖ ਮੁਨਿ ਕੇਤੇ ਸਿਧ ॥ ਕਾਇਆ ਖਿੰਥਾ ਜੁਗ ਪ੍ਰਸਿਧ ॥ ਜਿਮੀ ਨ ਮਾਨੇ ਰਿਜਕ ਪਾਨੀ ॥ ਬਿਭੂਤ ਕਾ ਵਟਵਾ ਆਵਦਾਨੀ ॥ ਸੋਹੰ ਸਿੰਙੀ ਮੁਦ੍ਰਾ ਕਾ ਨਾਉ ॥ ਉਨਮਨ ਮੁਦ੍ਰਾ ਲਾਗੇ ਧਿਆਨ ॥ ਬਹੁਤ ਕਲਪ ਕੀ ਖਿੰਥਾ ਭਈ ॥ ਥਿਗਲੀ ਦੇਦੇ ਨਈ ਬਨਾਈ ॥ ਕਾਇਆਂ ਖਿੰਥਾ ਔਹਟ ਹਾਟ ॥ ਇਸ ਖਿੰਥਾ ਮੈ ਦਰਿਆਉ ਸਾਠ ॥ ਕਾਲਾ ਪੀਲਾ ਜਰਦ ਸੂਪੇਦ ॥ ਲਾਲ ਸਬਜ ਹਿਰਮਚੀ
ਰੰਗ ਹਵੇਜ ॥ ਬਹੁ ਰੰਗ ਪੇਵੰਦ ਗੋਦੜੇ ਕੋ ਲਾਗੇ ॥ ਸੁਰਤਿ ਨਿਰਤਿ ਕੇ ਸੀਏ ਤਾਗੇ ॥ ਸੋਈ ਗੋਦੜੀ ਸਤਿਗੁਰ ਪਹਿਰਾਈ ॥ ਨਾਨਕ ਸਤਿਗੁਰ ਸੰਗੁ ਸਹਾਈ ॥18॥
ੴ ਸਤਿਗੁਰ ਪ੍ਰਸਾਦਿ ॥
ਮਾਤ੍ਰਾ ਬਾਬੇ ਨਾਨਕ ਜੀ ਕੀ ॥ ਓਅੰ ਚਕਰ ਪਹਰ ਮ੍ਰਿਤਕ ਹੋਇ ਬਹੈ ॥ ਬੁਧ ਪਹਰ ਬਾਉ ਕੇ ਹਰੈ । ਮੇਖਲਾ ਪਹਰ ਸਬਦ ਸੋ ਲੜੈ ॥ ਸੋ ਜੋਗੇਸ।ਰ ਸਿਰ ਟੋਪੀ ਧਰੈ ॥ ਬੋਲੈ ਅਉਧੂ ਖਰਤਲਕਾ ਪੰਥ ॥ ਜਿਹਬਾ ਇੰਦ੍ਰੀ ਦੋ ਰਾਖੈ ਬੰਧ ॥ ਜੋਗ ਜੁਗਤਿ ਮੈ ਰਹੈ ਸਮਾਇ ॥ ਤਉ ਜੋਗੇਸ।ਰ ਸਿਰ ਭਦ੍ਰ ਕਰਾਇ ॥ ਸੁਰਤਿ ਕੀ ਸੂਈ ਸਚ ਕਾ ਤਾਗਾ ॥ ਸੀਲ ਖਿੰਥਾ ਸਬਦ ਟਲੀ ਲੇ ਸੀਵਲੇ ਲਾਗਾ ॥ ਜਤਨ ਕਾ ਜਗੋਟਾ ਸੰਤੋਖ ਉਡਾਨੀ ॥ ਭੇਖ ਕੀ ਸਿਖਿਆ ਦਇਆ ਕੀ ਝੋਲੀ ਤਿਸ ਵਿਚ ਸਰਬ ਭਿਛਿਆ ਸਮਾਨੀ ॥ ਕਰਮ ਕਾ ਕਪੜਾ ਗਰੀਬੀ ਕਾ ਗੇਰੂ ਦੇ ਭਸਮ ਏਕ ਕਰ ਜਾਰੀ ॥ ਬ੍ਰਹਮ ਕਾ ਠੂਠਾ ਦੀਠ ਕੀ ਡਿਬੀ ਜੁਗਤਾਹਾਰ ਵਿਚਿ ਪਾਨੀ ॥ ਧੀਰਜ ਕਾ ਧੂਵਾ ਬਹੁ ਬੈਸੰਤਰ ਨਿਹ ਕਰਮ
ਫਹੁੜੀ ਅਟਲ ਮਤ ਮ੍ਰਿਗਾਨੀ ॥ ਧਿਆਨ ਕਾ ਆਸਨ ਗਿਆਨ ਕੀ ਬੈਰਾਗਨਿ ਕੰਨੀ ਮੁਦ੍ਰਾ ਕੁਰਬਾਨੀ ॥ ਸ਼ਿਵ ਕੀ ਛੁਰੀ ਧਰਮ ਕਾ ਦਸਤਾ ਤਿਸ ਨਾਲ ਕਾਟੇ ਪੰਚ ਦੁਸਟਾਨੀ ॥ ਗੁਰ ਪ੍ਰਸਾਦਿ ਲੈਵੇ ਬਸਤ੍ਰ ਨਾਨਕ ਦਾਸ ਸਦਾ ਸਦਾ ਕੁਰਬਾਨੀ ॥19॥
ੴ ਸਤਿਗੁਰ ਪ੍ਰਸਾਦਿ ॥
ਮਾਤ੍ਰਾ ਬਾਬੇ ਅਲਮਸਤ ਜੀ ਕੀ ॥ ਓਅੰ ॥ ਖਪਨੀ ਕਰ ਕਰ ਤਨ ਖਪਨਾਵੈ ॥ ਅਹੰਬੁਧਿ ਤਨ ਮਾਹਿ ਮਿਟਾਵੈ ॥ ਚਾਰ ਦਿਸਾ ਕੀ ਖਬਰ ਸੁਨਾਵੈ ॥ ਤੌ ਚੱਕ੍ਰ ਚੌਪਲਾ ਲੇ ਗਲੈ ਮੋ ਪਾਵੈ ॥ ਸੇਲੀ ਸਿੰਙੀ ਅਰੁ ਮ੍ਰਿਗਾਨ ॥ ਨਗਰੀ ਬੈਠੋ ਗੁਰ ਕੀ ਆਨ ॥ ਸੇਲੀ ਸਿੰਙੀ ਅਰੁ ਭੁਜਦੰਡ ॥ ਗੁਰ ਕੇ ਸਬਦ ਫਿਰੈ ਨਉ ਖੰਡ ॥ ਮੁੰਦ੍ਰਾ ਮੇਖਲਾ ਜਟਾ ਬਿਭੂਤ ਅਰੁ ਭੇਖ ॥ ਨਾਨਕ ਬੋਲਨਹਾਰਾ ਏਕ ਹੈ ਜਾ ਕਾ ਰੂਪ ਨ ਰੇਖ ॥ ਆਡਬੰਦ ਕਰਮ ਬੰਦ ਖੂਬ ਹੈ ਜਵਾਨ ਗੁਰ ਜਿਸ ਕਾ ਅਕਲਬੰਦ ਚੇਲਾ ਅਲਮਸਤ ਹੈ ਮਸਤਾਨਾ ॥ ਕਾਗ ਕੁਰੰਗਾ ਕੋ ਸੋਧੈ ॥ ਹੰਸ ਹੰਸ ਖੋਜੈ ਦਰਆਵੇ ॥ ਤਾਲਬ ਮੁਰਸ਼ਦ ਕੋ ਖੋਜੇ ਪੂਛੋ ਜਾਇ ਉਲਮਾਵਾ ॥ ਹਕ ਹਕੀਕਤ ਸਰਾ ਸਰੀਅਤ ਪੂਛੋ ਜਾਪ ਕਰਾਵਾ ॥ ਝੋਲੀ ਪਤ੍ਰਾ
ਬਿਭੂਤ ਕਾ ਬਟਵਾ ਕੋਈ ਚਲਾਵੈ ॥ ਅਲਮਸਤ ਅਵਧੂਤ ਦਿਵਾਨਾ ॥ ਗੁਰੂ ਜਿਸ ਦਾ ਅਕਲਬੰਦ ਚੇਲਾ ਦੁਰਸਤੇ ਹੈ ਦਾਨਾ ॥ ਲੰਗ ਲੰਗੋਟੀ ਖਪਨੀ ਟੋਪੀ ਤੂੰਬਾ ਜਬੀਲ ਜੰਗ ਜੜਾਉ ਨੇਜਾ ਬਾਜਾ ਨੀਸਾਨ ॥ ਕਲਗੀ ਦੁਤਾਰਚਾ ॥ ਲੋਹ ਲੰਗਰ ਪੁਸਤੋ ਖਰ ॥ ਖਪਰ ਖਪਰੀ ਚਮਕ ਪਥਰੀ ॥ ਝੋਲੀ ਝੰਡਾ ਸਾਥ ਮੋਰਛੜ ਕਿਸਤੀ ॥ ਪਾਹੁੜੀ ਤੋੜਾ ਕੰਗਣ ਔਰ ਜੰਜੀਰ ॥ ਤਿਸ ਕੋ ਧੋਖਾ ਕਿਆ ਕਰੈ ਜਿਸ ਕਾ ਗੁਰੂ ਨਾਨਕ ਪੀਰ ॥ ਹੋਇ ਫਕੀਰ ਫਕੀਰੀ ਕਮਾਵੈ ॥ ਪੰਚੋ ਇੰਦ੍ਰੀ ਦ੍ਰਿੜ ਕਰਿ ਰਾਖੈ ॥ ਅੰਤਰਗਤ ਕੀ ਲੰਗ ਚੜਾਵੈ ॥ ਚਰਨੀ ਚਲੇ ਨ ਪਰ ਘਰ ਜਾਵੈ ॥ ਤਉ ਅਉਧੂ ਅਵਲ ਬਲੀ ਕਹਾਵੈ ॥ ਕਹੁ ਨਾਨਕ ਏਥੈ ਓਥੈ ਮੁਖ ਮੰਗੇ ਸੋ ਪਾਵੈ ॥10॥
ੴ ਸਤਿਗੁਰ ਪ੍ਰਸਾਦਿ ॥
ਕਵਨ ਦਾਰਾ ਕਵਨ ਕਵਨ ਦਰਵੇਸ ॥ ਕਵਨ ਗੁਰੂ ਨੇ ਮੂੰਡੇ ਕੇਸ ॥ ਦਿਲਦਾਰਾ ਅਰੁ ਮਨ ਦਰਵੇਸ ॥ ਸਬਦ ਗੁਰੂ ਨੇ ਮੂੰਡੇ ਕੇਸ ॥ ਕਵਨ ਮੁਖ ਆਵੈ ਕਵਨ ਮੁਖ ਜਾਇ ॥ ਕਵਨ ਮੁਖ ਮਾਗੇ ਕਵਨ ਮੁਖ ਖਾਇ ॥ ਦਖਣ ਮੁਖ ਆਵੈ ਉਤਰ ਮੁਖ ਖਾਇ ॥ ਹਸਤ ਮੁਖ ਮਾਗੈ ਕਵਲ ਮੁਖ ਖਾਇ ॥ ਕਾਹੇ ਊਪਰਿ ਪਾਵ ਤੁਮਾਰੇ ਕਾਹੇ ਊਪਰ ਖੜੋਇ ॥ ਕਾਹੇ ਊਪਰ ਬੈਠੇ ਪੁਰਖਾ ਕਾਹੇ ਊਪਰਿ ਸੋਇ ॥ ਹਕ ਊਪਰ ਪਾਵ ਹਮਾਰੇ ਰਹਾ ਊਪਰ ਖੜੋਇ ॥ ਧੀਰਜ ਊਪਰ ਬੈਠੇ ਪੁਰਖਾ ਏਕ ਦੇਕੇ ਲੇ ਸੋਇ ॥ ਕਵਨ ਕੀ ਖਾਲ ਕਵਨ ਕੇ ਕਾਂਧੇ ॥ ਕਵਨ ਪੁਰਖ ਕੋ ਬੈਠੈ ਅਰਾਧੈ ॥ ਅਪਨੀ ਖਾਲ ਕੀ ਖਬਰ ਨਾ ਪਾਈ ॥ ਸਿੰਘ ਕੀ ਖਾਲ ਲੈ ਤਲੇ ਬਿਛਾਈ ॥ ਸਿੰਘ ਕੀ ਖਾਲ ਬ੍ਰਹਮ ਕੈ ਕਾਂਧੇ ॥
ਅਲਖ ਪੁਰਖ ਕੋ ਬੈਠਾ ਅਰਾਧੈ ॥ ਅਪਨੀ ਖਾਲ ਲੇ ਖਾਕ ਮੈ ਰਲਾਈ ॥ ਤੋ ਸਿੰਘ ਕੀ ਖਾਲ ਲੇ ਤਲੇ ਬਿਛਾਈ ॥ ਮਾਗੋ ਨਗਰੀ ਭਾਂਡੋ ਗਾਉ ॥ ਕਵਨ ਪੁਰਖ ਕਾ ਸਿਮਰੋ ਨਾਉ ॥ ਮਾਂਗੋ ਨਗਰ ਤਾਗੋ ਗਾਉ ॥ ਨਾਨਕ ਅਲਖ ਪੁਰਖ ਕਾ ਸਿਮਰੇ ਨਾਉ ॥11॥
ੴ ਸਤਿਗੁਰ ਪ੍ਰਸਾਦਿ ॥
ਜਗਨ ਨਾਥ ਜਗਤ ਗੁਰੂ ਨਾਨਕ ਬਿਅੰਤ ਗੁਰੂ ॥ ਪੂਰਬ ਜਗਨ ਨਾਥ ॥ ਔਰ ਸਭ ਬਿਰਾਤ ॥ ਟੋਪੀ ਕੁਲ ਕੁਲ ਕੁਲ ॥ ਅਲਫੀ ਅਲਫਲਾ ॥ ਆਡਬੰਦ ਬੰਦਗੀ ॥ ਸਿਮਰਨ ਨਹਿ ਚੰਦਗੀ ॥ ਫੂਲ ਮਾਲਾ ਮਾਫ ॥ ਚੋਲਾ ਚਾਕਾ ਨਾਮ ਤੇਰਾ ਪਾਕ ॥ ਸੂਈਦਾਨਾ ਸੁਰਤਿ ਹੈ ॥ ਮੇਖਲੀ ਪ੍ਰਕ੍ਰਿਤ ਹੈ ॥ ਤੂੰਬਾ ਤਿਰਾਜ ਹੈ ॥ ਸੇਲੀ ਸਫਾਕ ਹੈ ॥ ਜਗੋਟਾ ਜਮਾਤ ਹੈ ॥ ਬਟੂਆ ਸਾਥ ਹੈ ॥ ਕਿਸਤੀ ਹਾਥ ਹੈ ॥ ਨਾਨਕ ਹਲੀਮੀ ਕਰਾਮਾਤ ਹੈ ॥12॥
ੴ ਸਤਿਗੁਰ ਪ੍ਰਸਾਦਿ ॥
ਅਬ ਮਾਤ੍ਰਾ ਬਾਵੇ ਭਗਤ ਭਗਵਾਨ ਜੀ ਕੀ ॥ ਤੇਲੀਆ ਅਵਧੂਤ ਜੋਗੀ ॥ ਅਵਤ ਜਾਤ ਨਿਰਤ ਕਰ ਖੇਲੀ ॥ ਮੋਰ ਕਾ ਦਸਤਾਰ ਮਸਤਕ ਬਿਰਾਜੈ ॥ ਸਿਰ ਜਟਾਜੂਟ ਜੋਗੀਆ ਲੈ ਸਾਜੈ ॥ ਕਿਸਤੀ ਛੁਰੀ ਫਹੌੜੀ ਚਿਤੰਬਰ ਬਘੰਬਰ ॥ ਗਲਬੋਧ ਗੋਦੜਾ ਗਲ ਵਿਚ ਫੂਲ ਮਾਲਾ ॥ ਗਠੰਤ ਮਾਤ੍ਰਾ ਭਗਤ ਭਗਵਾਨ ਬਾਲਾ ॥13॥
ੴ ਸਤਿਗੁਰ ਪ੍ਰਸਾਦਿ ॥
ਅਬ ਮਾਤ੍ਰਾ ਚਰਪਟ ਨਾਥ ਜੀ ਕੀ ॥ ਸੇਲੀ ਨਾ ਬਾਧੋ ਨਉ ਡਾਉ ਮ੍ਰਿਗਾਨੀ ॥ ਖਿੰਥਾ ਨ ਪਹਰੋ ਜੋ ਹੋਇ ਜਾਇ ਪੁਰਾਨੀ ॥ ਬਿਭੂਤ ਨ ਲਗਾਊ ਜੋ ਉਤਰ ਜਾਇ ॥ ਖਰ ਵਾਗ ਲੇਟੇ ਮੇਰੀ ਬਲਾਇ ॥ ਦੁਆਰਾ ਦੇਖ ਧੂਣੀ ਨਾ ਪਾਉ ॥ ਸੰਧਿਆ ਦੇਖ ਸਿੰਗੀ ਨ ਬਜਾਊ ॥ ਗ੍ਰਿਹ ਗ੍ਰਿਹ ਕੁਕਰ ਕੀ ਨਿਆਈ ਮਾਗਣੇ ਨ ਜਾਊ ॥ ਭੇਖ ਕਾ ਜੋਗੀ ਕਦੇ ਨ ਕਹਾਊ ॥ ਆਤਮ ਕਾ ਜੋਗੀ ਚਰਪਟ ਮੇਰਾ ਨਾਉ ॥ ਗੁਰ ਪ੍ਰਸਾਦੀ ਸਹਜ ਸਮਾਊ ॥ ਇਕ ਸੇਤ ਪਟਾ ਇਕ ਨੀਲ ਪਟਾ ॥ ਇਕ ਤਿਲਕ ਜਨੇਊ ਲੰਬ ਜਟਾ ॥ ਇਕ ਮੂੰਡ ਮੂੰਡਾਏ ਕੰਨ ਫਟਾ ॥ ਇਕ ਚੀਨਤ ਨਾਹੀ ਉਲਟ ਘਟਾ ॥ ਤਬ ਬੋਲੇ ਚਰਪਟ ਪੇਟ ਨਟਾ ॥ ਆਵੈਗੀ ਜਬ ਕਾਲ ਘਟਾ ॥ ਤਬ ਛੋਡਿ ਜਾਇਗਾ ਲਟਾ ਪਟਾ ॥ ਰਾਤੀ ਖਿੰਥਾ
ਝੋਲਮਝੋਲ ॥ ਦਸਤ ਫਹੋੜੀ ਮੁਖ ਮੇ ਬੋਲ ॥ ਖਾਇਆ ਪੀਆ ਕੀਆ ਭੋਗ ॥ ਬੋਲੇ ਚਰਪਟ ਬਿਗਾੜਾ ਜੋਗ ॥ ਉਠ ਚਲੈ ਕਛੁ ਬਾਤ ਨ ਪੂਛੈ ਕਹੋ ਕਹਾ ਤੁਮ ਜਾਨਾ ॥ ਜਹਾਂ ਜਾਨਾ ਤਹਾਂ ਜਾਇ ਪਹੁਚੈ ਚਾਇ ਨ ਹੀ ਕਛੁ ਖਾਨਾ ॥ ਜਹਾ ਪੜਾ ਮੂਸਲਾ ਤਹੀ ਖੇਮ ਕੂਸਲਾ ॥ ਕਿਆ ਬਸਤੀ ਕਿਆ ਉਦਿਆਨਾ ॥ ਤਬ ਬੋਲੇ ਚਰਪਟ ਸਮਝੇ ਗੋਰਖ ਕਿਨੇ ਵਿਰਲੇ ਜੋਗ ਕਮਾਨਾ ॥14॥
ੴ ਸਤਿਗੁਰ ਪ੍ਰਸਾਦਿ ॥
ਮਾਤ੍ਰਾ ਬਾਵੇ ਬਲਖੰਡੀ ਜੀ ਕੀ ॥ ਜਟਾ ਜੂਟ ਮਜਬੂਤ ਗਿਆਨ ਕੀ ਬਿਭੂਤ ਲੇ ਰਮੇ ਜੋਗੀ ਅਵਧੂਤ ਜੰਗ ਸਰਬੰਗ ਕੂਜਾ ਨਗਾਰਾ ॥ ਤੋੜਾ ਜੋੜਾ ਤੋੜ ਪਾਵ ਮੈ ਡਾਰਾ ॥ ਓਅੰ ਬਨਖੰਡੀ ਜੋਗੀ ਆਵਧੂਤ ਆਦ ਬਿੰਦ ਤੇ ਚਲਾਇਆ ॥ ਘੂੰਘਰੂ ਡੋਰੀਆ ॥ ਸਾਕਨੀ ਮਾਕਨੀ ਮਾਨਵੀ ਜੰਜੀਰ ॥ ਚਕਮਕ ਕੂਜਾ ਅੰਗਾ ਕਾ ਅੰਗਸਤਾਨਾ ॥ ਛਲਾ ਛਾਪ ਅੰਗ ਸਤ੍ਰੀ ਖੜਾਵਾ ਖੌਸ ਮੌਜਾ ਜੰਜੀਰ ॥ ਕੜਾ ਚੂੜਾ ਪੰਥ ਕਾ ਸੂਰਾ ॥ ਖੇਚਰੀ ਭੂਚਰੀ ਚਰਚਰੀ ਅਗੋਚਰੀ ਉਨਮੁਨੀ ਪਾਂਚੋ ਮੁੰਦ੍ਰਾ ਪੰਜਾ ਗੋਰਖ ਧੰਧਾ ॥ ਕਚਕੋਲ ਡਿਬੀ ਸੰਤੋਖ ਸਬੂਰੀ ਖਰਲ ਖਪਰ ਜਿੰਦ ਪੀਕ ਫਕੀਰ ਮਾਂਗੇ ਟੁਕੜਾ ॥ ਜੋਹਰੀ ਕੇ
ਜੋਹਰਾ ਸਾਧਨ ਕੋ ਸਹਰਾ ॥ ਕਪਲ ਮੁਨਿ ਕਾ ਮ੍ਰਿਗਛਾਲਾ ॥ ਪ੍ਰਹਲਾਦ ਕਾ ਬਾਘੰਬਰ ॥ ਸ੍ਰੀ ਰਾਮ ਜੀ ਕਾ ਚਾਮ ਘਨੀਆ ਕੀ ਮੂਰਲੀ ॥ ਏਤੇ ਈਲਮ ਚਲਾਵੈ ॥ ਜਿੰਦ ਪੀਰ ਫਕੀਰ ॥ ਸਿੱਧ ਸਾਧਕ ਕੈ ਕਮਰ ਮੈ ਸੇਮ ਸੂਈ ਸੰਜੇਰਾ ॥ ਛੁਰਚੀ ਧੜੀ ਮੇਖਲੀ ਬਟਵਾ ਫਲ ਪਤ੍ਰ ਪੁਹਪ ਮਾਲਾ ॥ ਲਿੰਗ ਲੰਗੋਟਾ ਸੰਖ ਮੋਰ ਪੰਖ ਮੋਰ ਪੰਖ ਕੀ ਕਲਗੀ ॥ ਮੋਰ ਪੰਖ ਕਾ ਦਸਤਾਰ ॥ ਛਿਕਾ ਕੌਡਾ ਕੌਡੀ ਬਿਹੂ ਕਾ ਦੰਤ ਸੀਪ ਸਿਤਾਰ ॥ ਢਾਲ ਤਰਵਾਰ ਤਰਕਸ ਕਮਾਨ ॥ ਜਮਧਰ ਕਟਾਰ ਛੁਰੀ ਬੰਦੂਕ ॥ ਗੁਲੇਲ ਚੌਪੜ ਲੋਚਾ ਚਕ੍ਰ ਅੰਚਲਾ ॥ ਲਾਲ ਲੰਗੋਟਾ ਲਾਲ ਚਾਦ੍ਰ ਫੂਲ ਝੜੀ ॥ ਅਚਲ ਧੂਜਾ ਤੂੰਬਾ ਤੰਬੋਟੀ ਚੌਗਾਨੀ ਮੈਦਾਨੀ ॥ ਜਹਾਂ ਗੁਰ ਪੀਰੋਂ ਕਾ ਮੇਲਾ ਖਾਖੰਬਰ ਬਾਘੰਬਰ ਤਲੇ ਧਰਤੀ
ਊਪਰ ਅੰਬਰ ॥ ਹਸਤੀ ਕਾ ਚਮੜਪੋਸ ਕਿਸਨੇ ਚਲਾਇਆ ਹੈ ॥ ਬਾਰਹ ਬਰਸ ਬਾਬਾ ਆਦਮ ਨੇ ਚਲਾਇਆ ਹੈ ॥ ਬਕਰੇ ਕਾ ਚਮੜਾ ਪੋਸ ਕਿਸ ਨੇ ਚਲਾਇਆ ਹੈ ॥ ਚੌਬੀਸ ਬਰਸ ਮੂਸੇ ਪੈਕੰਬਰ ਨੇ ਚਲਾਇਆ ਹੈ ॥ ਹਿੰਦੂ ਮੈ ਲਛਮਨ ਜਤੀ ॥ ਮੁਸਲਮਾਨੋ ਮੈ ਜਮਨ ਜਤੀ ॥ ਫੂਲ ਫਕੀਰ ਮਕੇ ਸੇ ਆਇਆ ਭਿਛਿਆ ਦੇ ਰਤਨਾਗਰ ਸਾਗਰ ਕੀ ਬੇਟੀ ॥ ਬਾਬਾ ਆਦਮ ਅੰਮਾ ਹਵਾ ॥ ਮਕੇ ਮਦੀਨੇ ਚੜਿਆ ਤਵਾ ॥ ਪਹਲੀ ਰੋਟੀ ਫਕਰ ਕੋ ਰਵਾ ॥ ਨਹੀ ਦੇ ਰੋਟੀ ਫੂਟੇ ਕਠੋਟੀ ਤਵਾ ॥ ਫਕਰ ਖੇਲੇ ਅਪਨੀ ਰਵਾ ਕੂਜਾਲੀ ਨਾ ਮਨ ਬਸਕੀਨਾ ॥ ਏਤੀ ਅਬ ਟਾਲ ਮਾਤ੍ਰਾ ਕਾ ਝਾੜਾ
॥ ਖਟ ਦਰਸਨ ਮੈ ਬਾਦ ਬਿਬਾਦ ਕਰੇ ਤਿਸ ਗੀਂਦੀ ਕਾ ਮੂਹ ਕਾਲਾ ॥15॥
ਮਾਤ੍ਰਾ ਬਾਵੇ ਸ੍ਰੀ ਚੰਦ ਜੀ ਕੀ ॥ ਪੰਚ ਕੋਸ ਕਿਆ ਹੈ ॥ ਅੰਨਮਯ ਪ੍ਰਾਣ ਮਯ ਮਨੋ ਮਯ ਵਿਗਿਆਨ ਮਯ ਅਨੰਦ ਮਯ ਇਹ ਪਾਂਚ ਕੋਸ ਹੈ ॥ ਅੰਨ ਮਯ ਕੋਸ ਕਾ ਕਿਆ ਨਾਮ ਹੈ ॥ ਅੰਨ ਰਸ ਕਰ ਕੇ ਹੂਆ ਹੈ ॥ ਅੰਨਰਸ ਕਰਿ ਕੇ ਬਡਾ ਹੂਆ ਹੈ ॥ ਅੰਨ ਰਸ ਮਈ ਪ੍ਰਿਥਵੀ ਹੈ ॥ ਤਿਸ ਕੇ ਵਿਖੇ ਲੀਣ ਹੋਇ ਗਇਆ ਹੈ ॥ ਤਿਸ ਕਾ ਅਸਥੂਲ ਸਰੀਰ ਹੂਆ ॥ ਪ੍ਰਾਣ ਮਯ ਕੋਸ ਮਨੋ ਮਯ ਕੋਸ ਵਿਗਯਾਨ ਮਯ ਕੋਸ ਇਹ ਜੋ ਤਿੰਨ ਕੋਸ ਹੈ ਸੂਖਮ ਸਰੀਰ ਹੈ ॥ ਪ੍ਰਾਣ ਮਯ ਕੋਸ ਕਾ ਕਿਆ ਨਾਮ ਹੈ ॥ ਪਾਂਚ ਪ੍ਰਾਣ ਪਾਂਚ ਕਰਮ ਇੰਦ੍ਰੀ ਇਤਨੋ ਮਿਲ ਕਰ ਪ੍ਰਾਣ ਮਯ ਕੋਸ ਹੈ ॥ ਮਨੋ ਮਯ ਕੋਸ ਕਾ ਕਿਆ ਨਾਮ ਹੈ ॥ ਇਕ ਮਨ ਪਾਂਚ ਗਿਆਨ ਇੰਦ੍ਰੀ ਇਨੋ ਕਾ ਮਨੋ ਮਯ ਕੋਸ ਹੈ ॥ ਵਿਗਿਆਨ ਮਯ ਕੋਸ ਕਾ ਕਿਆ ਨਾਮ ਹੈ ॥ ਇਕ ਬੁਧਿ ਗਿਆਨ ਇੰਦ੍ਰੀ ਪੰਚ ॥ ਇਨਾ ਕਾ ਵਿਗਿਆਨ ਮਯ ਕੋਸ ਹੈ ॥ ਅਨੰਦ ਮਯ ਕੋਸ ਕਾ ਨਾਮ ਹੈ ॥ ਸਰੂਪ ਕਾਤੋ ਅਗਿਆਨ ਹੋਨਾ ॥ ਇੰਦ੍ਰੀਆ ਕਰਿ ਕੈ ਅਥਵਾ ਬਿਸਿਆ ਕਰਿ ਕੈ ਸੁਖਾਕਾਰ ਬ੍ਰਿਤੀ ਹੋਨਾ ॥ ਇਤਿ ਪੰਚ ਕੋਸੀ ॥16॥
ੴ ਸਤਿਗੁਰ ਪ੍ਰਸਾਦਿ ॥
ਮਾਤ੍ਰਾ ਬਾਵੇ ਸ੍ਰੀ ਚੰਦ ਜੀ ਕੀ ॥ ਟੋਪੀ ਰਹਤ ਸੰਤੋਖ ਬੀਚਾਰੰ ॥ ਧਰੇ ਸੀਸ ਸੋ ਉਤਰੇ ਪਾਰੰ ॥ ਨਮਸਕਾਰ ਤਾ ਕੋ ਬਹੁ ਬਾਰਾ ॥ ਧਰੀ ਸੀਸ ਸਿਧ ਮੁਨਿ ਅਵਤਾਰਾ ॥ ਬ੍ਰਹਮਾਦਿਕ ਸਨਕਾਦਿਕ ਜੋਹੰ ॥ ਤਾ ਕੇ ਸੀਸ ਮਾਹਿ ਜਹਿ ਸੋਹੰ ॥ ਚਾਰ ਬਰਨ ਮੈ ਕੋਊ ਧਰੈ ॥ ਭਰਮਤ ਸਿੰਧੁ ਪਾਰ ਉਤਰੇ ॥ ਜੋਗ ਜੁਗਤਿ ਰਖ ਜਿਨ ਸਿਰ ਰਖੀ ॥ ਚਾਰ ਨਿਗਮ ਮਿਲ ਦੇਵਹਿ ਸਾਖੀ ॥ ਪ੍ਰਿਥਮੇ ਬ੍ਰਹਮਾ ਧਾਰ ਸਧਾਇ ॥ ਹੋਇ ਅਤੀਤ ਕਨਕਾ ਚਲ ਆਇ ॥ ਆਗੇ ਜਾਗੇ ਭੋਲਾ ਈਸ।ਰ ॥ ਬੇਗ ਪਹਰ ਭਏ ਜੋਗੀਸ।ਰ ॥ ਜਟਾ ਜੂਟ ਸਿਰ ਧਰੇ ਅਭੰਗਾ ॥ ਜੋ ਪਹਰੇ ਤਿਸ ਲਾਗੇ ਰੰਗਾ ॥ ਪਹਰੀ ਆਦਿ ਸ੍ਰੀ ਕਰਤਾਰੰ ॥ ਮੁਕਟ ਨਾਮ ਧਰ ਕੀਓ ਉਚਾਰੰ ॥ ਕਲਜੁਗ ਪਹਰੀ ਨਾਨਕ ਪੂਤਾ ॥ ਪਹਰਤ ਆਏ ਰਿਖ ਅਵਧੂਤਾ ॥ ਸਾਤ ਸੀਲ ਖਿਮਾ ਕਰਿ ਖਿੰਥਾ ॥ ਓਅੰ ਸੋਹੰ ਜਪ ਲੈ ਗ੍ਰੰਥਾ ॥ ਜਤ ਕੀ ਕੁਪੀਨ ਗਿਆਨ ਕੀ ਮਾਲਾ ॥ ਆੜਬੰਦ ਪੰਚਮ ਮੁਖ ਤਾਲਾ ॥ ਝੋਲੀ ਰਹਤ ਫਹੋੜੀ ਤਪ ਕੀ ॥ ਸਤ ਬੀਚਾਰ ਪਉੜੀ ਹੈ ਜਪ ਕੀ ॥ ਧਰੀ ਮੇਖਲੀ ਨਿਰ ਅਭਿਮਾਨਾ ॥ ਸਮਤਾ ਸੱਤ ਪਹਰ ਮ੍ਰਿਗਾਨਾ ॥ ਦ੍ਰਿੜ ਆਸਨ ਨਿਤ ਬਸੇ ਇਕੰਤਾ ॥ ਸਤਿਗੁਰ ਸੇਤ ਬਤਾਇਓ ਮੰਤਾ ॥ ਧੂਣੀ ਭਗਤਿ ਜੋਗ ਬੈਰਾਗੰ ॥ ਅਮਰ ਸਿੱਧ ਜੋ ਅਹਿਨਿਸਿ ਜਾਗੰ ॥ ਫਰੂਆ ਕਰ ਮੁਖ ਤੂੰਬਾ ਕੀਜੈ ॥ ਬਿਨਾ ਜਾਚਨਾ ਭਿਛਿਆ ਲੀਜੇ ॥ ਸਤ ਬਿਚਾਰ ਗੋਦੜੀ ਭਈ ॥ ਗੁਰ ਕ੍ਰਿਪਾਲ ਹੋਇ ਸਿਖ ਕੋ ਦਈ ॥ ਤ੍ਰੈਕੁਟੀ ਬਟੂਆ ਰਤਨ ਸਮਾਨਾ ॥ ਖੋਜਤ ਸਿਧ ਪਾਏ ਮਗਨਾਨਾ ॥ ਏ ਲਛਨ ਬਿਰਾਗ ਉਦਾਸੰ ॥ ਸਾਧੇ ਸਿਧ ਸਰੂਪ ਪ੍ਰਕਾਸੰ ॥ ਗ੍ਰਹੀ ਦੇਖ ਆਸ ਨਿਵਾਸਾ ॥ ਸਿਧ ਕਰੋ ਇਕੰਤ ਬਿਲਾਸਾ ॥ ਜੋਗ ਜੁਗਤਿ ਪਉਏ ਪਗ ਧਰੋ ॥ ਸਗਲ ਸਿਧਨ ਕੀ ਸੇਵਾ ਕਰੋ ॥ ਜਾਤ੍ਰਾ ਗ੍ਰਿਹਹੀ ਇਸਥਿਰ ਸਿਧ ॥ ਰਹੈ ਇਕੰਤ ਜੋਗ ਕੀ ਬਿਧ ॥ ਮੋਰਛੜ ਮਨ ਕਰੋ ਅਚਾਹਾ ॥ ਚਵਰ ਗਿਆਨ ਪ੍ਰੇਮ ਝੋਲਾਹਾ ॥ ਰਹਤ ਜੰਜੀਰ ਚਰਨ ਪਹਿਰਾਇਆ ॥ ਭਰਮਨ ਤੇ ਸਤਿਗੁਰ ਠਹਿਰਾਇਆ ॥ ਤ੍ਰਿਕੁਟੀ ਸੰਧਿਆ ਸੰਖ ਬਜਾਵੋ ॥ ਸਤਿਨਾਮ ਲੇ ਅਲਖ ਜਗਾਵੋ ॥ ਰਕਤ ਪੀਤ ਸਾਮ ਰੰਗ ਸੋ ਖੇਤ ॥ ਸਿਧ ਦੇਖ ਸਿਸ ਕਰਿਓ ਹੇਤ ॥ ਖਤ੍ਰੀ ਬ੍ਰਹਮਣ ਸੂਦ੍ਰ ਵੈਸਾ ॥ ਸਰੂਪ ਮਿਲੇ ਇਕ ਦੇਸਾ ॥ ਰੰਕ ਭੂਪ ਸਭ ਏਕ ਸਮਾਨਾ ॥ ਜਹ ਬੈਰਾਗ ਉਦਾਸ ਗਿਆਨਾ ॥ ਨੀਚ ਬਾਚਜ ਭਾਆ ਦੇ ਛਾਪਾ ॥ ਸਭ ਕੀਜੇ ਨਹਿ ਕਹੀਏ ਆਪਾ ॥ ਗਿਰ ਕੰਦਰ ਬਿਨੁ ਬਰਛੀ ਬਹੇ ॥ ਏਹ ਉਦਾਸ ਲਛਨ ਸਿਧ ਕਹੇ ॥ ਨਾਰੀ
ਸਿਸਕਾ ਕਰੇ ਨ ਮੇਲਾ ॥ ਸੋਈ ਸਿਧ ਜਾਨੇ ਗੁਰ ਚੇਲਾ ॥ ਭੋਜਨ ਜੁਗਤਿ ਉਦਰ ਅਹਾਰਾ ॥ ਸਿਧਨ ਕਰੀਓ ਰੈਨ ਅਚਾਰਾ ॥ ਇਸਥਿਤ ਕਰੇ ਉਦਾਸ ਉਦਾਸੀ ॥ ਤਾਕੀ ਟੂਟ ਜਾਇ ਭ੍ਰਮ ਫਾਸੀ ॥ ਜਬ ਅਕਾਸ ਸਿਧ ਦੇਹ ਚਲਾਈ ॥ ਸ੍ਰੀ ਚੰਦ ਯਹਿ ਮਾਤ੍ਰਾ ਗਾਈ ॥ ਮਾਤ੍ਰਾ ਕਹੇ ਸੋ ਜੁਗਤਿ ਕਮਾਵੈ ॥ ਨਿਰਭਉ ਡੰਕ ਨਗਾਰਾ ਵਾਵੈ ॥ ਮਾਤ੍ਰਾ ਬਿਧ ਜਿਨ ਨਿਸਚੇ ਕੀਨੀ ॥ ਤਿਨ ਉਦਾਸ ਮੁਖ ਪਦਵੀ ਲੀਨੀ ॥17॥